ਬੱਬੂ ਮਾਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ’ਚ ਹੈ। ਬੱਬੂ ਮਾਨ ਦੇ ਪ੍ਰਸ਼ੰਸਕ ਉਸ ਦੇ ਹੁਕਮ ’ਤੇ ਡੱਟ ਕੇ ਪਹਿਰਾ ਦਿੰਦੇ ਹਨ। ਕਿਸਾਨ ਸੰਘਰਸ਼ ’ਚ ਬੱਬੂ ਮਾਨ ਸ਼ੁਰੂ ਤੋਂ ਹੀ ਡਟੇ ਹੋਏ ਹਨ। ਆਪਣੇ ਗੀਤਾਂ ਰਾਹੀਂ ਕਿਸਾਨੀ ਦਾ ਜ਼ਿਕਰ ਬੱਬੂ ਮਾਨ ਅਕਸਰ ਕਰਦੇ ਰਹਿੰਦੇ ਹਨ। ਅਸਲ ’ਚ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰ ਦਿੱਤੇ ਹਨ। ਬੱਬੂ ਮਾਨ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਲਿਖਦੇ ਹਨ, ‘ਮੇਰੇ ਸੋਸ਼ਲ ਮੀਡੀਆ ਅਕਾਊਂਟਸ ਸਮਰਪਿਤ ਨੇ ਇਸ ਕਿਸਾਨ ਮਜ਼ਦੂਰ ਅੰਦੋਲਨ ਨੂੰ, ਇਸ ਕਿਸਾਨੀ ਸੰਘਰਸ਼ ਨੂੰ।
ਦਿੱਲੀ ’ਚ ਇਸ ਸਮੇਂ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ’ਚ ਵੀ ਬੱਬੂ ਮਾਨ ਨੇ ਸਾਥ ਦਿੱਤਾ ਹੈ। ਬੱਬੂ ਮਾਨ ਨੇ ਕੈਨੇਡਾ ਤੋਂ ਦਿੱਲੀ ਆ ਕੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਹੁਣ ਸੋਸ਼ਲ ਮੀਡੀਆ ’ਤੇ ਵੱਡਾ ਐਲਾਨ ਕੀਤਾ ਹੈ। ਇਕ ਸੰਘਰਸ਼ ਦਾ ਹਿੱਸਾ ਬਣਨ ਵਾਲੇ ਬਾਪੂ, ਵੱਡੇ-ਛੋਟੇ ਵੀਰ, ਨੌਜਵਾਨ, ਮਾਵਾਂ, ਭੈਣਾਂ ਨੂੰ ਮੇਰਾ ਝੁਕ ਕੇ ਸਲਾਮ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’

EmoticonEmoticon