ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕੈਜਰੀਵਾਲ 'ਤੇ ਇ-ਲ-ਜ਼ਾ-ਮ ਲਾਇਆ ਸੀ ਕਿ ਉਨ੍ਹਾਂ ਨੇ ਦਿੱਲੀ 'ਚ ਕੇਂਦਰ ਵਲੋਂ ਲਾਗੂ ਕੀਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਹੈ। ਜਿਸ 'ਤੇ ਹੁਣ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫੰਰਸ ਕੀਤੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਕਿਉਕਿ ਦੇਸ਼ ਦਾ ਕਿਸਾਨ ਕੜਾਕੇ ਦੀ ਠੰਢ ਵਿਚ ਸੜਕਾਂ 'ਤੇ ਸੋ ਰਿਹਾ ਹੈ। ਪ੍ਰੈਸ ਕਾਵਫੰਰਸ ਦੌਰਾਨ ਕੇਜਰੀਵਾਲ ਨੇ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਤੁਸੀ ਉਸ ਕਮੇਟੀ ਵਿਚ ਸੀ
ਜਦੋਂ ਇਹ ਕਾ-ਲੇ ਕਾਨੂੰਨ ਬਣ ਰਹੇ ਸੀ ਉਦੋਂ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਕਿ ਕੇਂਦਰ ਸਰਕਾਰ ਇਹ ਕਾਨੂਨ ਲੈ ਕੇ ਆ ਰਹੀ ਹੈ। ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ 'ਤੇ ਆ-ਰੋ-ਪ ਲਾਏ ਕਿ ਦਿੱਲੀ ਸਰਕਾਰ ਨੇ ਦਿਲੀ 'ਚ ਖੇਤੀ ਕਾਨੂਨ ਲਾਗੂ ਕਰ ਦਿੱਤੇ ਹਨ। ਕੈਪਟਨ ਸਾਹਿਬ ਗੰਦੀ ਰਾਜਨੀਤੀ ਕਰ ਰਹੇ ਹੈ। ਜਿਸ ਦਿਨ ਇਨ੍ਹਾਂ ਕਾਨੂਨਾਂ ਦੇ ਸਾਈਨ ਹੋਏ ਸੀ ਉਸੇ ਦਿਨ ਹੀ ਇਹ ਕਾਨੂੰਨ ਸਾਰੇ ਦੇਸ਼ ਵਿਚ ਲਾਗੂ ਹੋ ਗਏ ਸੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਇਹ ਕਿਸੇ ਸੂਬੇ ਦੇ ਹੱਥ ਵਿਚ ਨਹੀਂ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰੇਗੀ ਜਾਂ ਨਹੀਂ।
ਜੇਕਰ ਸੂਬਾ ਸਰਕਾਰਾ ਦੇ ਹੱਥ ਵਿਚ ਇਹ ਸਭ ਹੁੰਦਾ ਤਾ ਦੇਸ਼ ਭਰ ਤੋ ਕਿਸਾਨ ਕੇੰਦਰ ਸਰਕਾਰ ਨਾਲ ਗੱਲਬਾਤ ਕਰਨ ਦਿਲੀਂ ਕਿਉਂ ਆਉਂਦੇ। ਕੇਜਰੀਵਾਲ ਨੇ ਕਿਹਾ- ਕੀ ਇਨ੍ਹਾਂ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ‘ਤੇ ਕੋਈ ਦਬਾਅ ਹੈ ਜੋ ਮੇਰੇ ਖਿਲਾਫ ਝੂ-ਠੇ ਦੋ-ਸ਼ ਲਗਾ ਰਹੇ ਹਨ? ਕੀ ਤੁਸੀਂ ਭਾਜਪਾ ਨਾਲ ਦੋਸਤੀ ਨਿਭਾ ਰਹੇ ਹੋ ਜਾਂ ਕੋਈ ਦਬਾਅ ਹੈ? ਇਸ ਬਿੱਲ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਬਹੁਤ ਸਾਰੇ ਮੌਕੇ ਸੀ, ਪੰਜਾਬ ਦੇ ਲੋਕ ਪੁੱਛ ਰਹੇ ਹਨ ਕਿ ਉਨ੍ਹਾਂ ਨੇ ਇਸ ਬਿੱਲ ਨੂੰ ਉਦੋਂ ਕਿਉਂ ਨਹੀਂ ਰੋਕਿਆ?

EmoticonEmoticon