ਕਿਸਾਨ ਅੰਦੋਲਨ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਖਿ-ਲਾ-ਫ ਹਰਿਆਣਾ ਸਰਕਾਰ ਵੱਲੋਂ ਕੀਤੀਆਂ ਗਤੀਵਿਧੀਆਂ ਦੇ ਵਿ-ਰੋ-ਧ ‘ਚ ਬੀਤੇ ਕੱਲ੍ਹ ਹਰਿਆਣਾ ਰਾਜ ਪਸ਼ੂਧਨ ਵਿਕਾਸ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਚਰਖੀ ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਵੀਰ ਸਾਂਗਵਾਨ ਨੇ ਅੱਜ ਸਰਕਾਰ ਤੋਂ ਆਪਣਾਂ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਸਪੀਕਰ ਨੂੰ ਲਿਖੇ ਪੱਤਰ ‘ਚ ਸ੍ਰੀ ਸਾਂਗਵਾਨ ਨੇ ਕਿਹਾ ਹੈ ਕਿ ਉਹ ਕਿਸਾਨਾਂ ‘ਤੇ ਜ਼ੁ-ਲ-ਮ ਕਰਨ ਵਾਲੀ ਸਰਕਾਰ ਦਾ ਸਾਥ ਨਹੀਂ ਦੇ ਸਕਦੇ ਇਸ ਲਈ ਤੁਰੰਤ ਪ੍ਰਭਾਵ ਨਾਲ ਇਸ ਸਰਕਾਰ ਤੋਂ ਮੇਰਾ ਸਮਰਥਨ ਵਾਪਸ ਸਮਝਿਆ ਜਾਵੇ।
2 December 2020
Subscribe to:
Post Comments (Atom)

EmoticonEmoticon