7 December 2020

ਹੁਣੇ-ਹੁਣੇ ਆਈ ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਬੀਜੇਪੀ ਮੰਤਰੀ ਦਾ ਵੱਡਾ ਬਿਆਨ!

Tags

ਖੇਤੀ ਕਾਨੂੰਨਾਂ ਖਿ-ਲਾ-ਫ਼ ਜਾਰੀ ਸੰਘਰਸ਼ ਦਾ ਦਾਇਰਾ ਦੇਸ਼-ਵਿਆਪੀ ਤੋਂ ਵਿਸ਼ਵ ਪੱਧਰ ਤਕ ਪਹੁੰਚ ਚੁੱਕਾ ਹੈ। ਦੇਸ਼ ਭਰ ’ਚੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਵਿਦੇਸ਼ਾਂ ਵਿਚ ਵੀ ਕਿਸਾਨਾਂ ਦੇ ਹੱਕ ’ਚ ਰੋਸ ਰੈਲੀਆਂ ਦਾ ਦੌਰ ਜਾਰੀ ਹੈ। ਭਾਜਪਾ ਨੂੰ ਛੱਡ ਕੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰ ਰਹੀਆਂ ਹਨ। ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਜਿਆਣੀ ਨੇ ਕਿਸਾਨਾਂ ਦੇ ਸੰਘਰਸ਼ ’ਤੇ ਬਾਬਾ ਨਾਨਕ ਦਾ ਹੱਥ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਜਿਸ ਤਰ੍ਹਾਂ ਵੱਡੇ ਭਾਰੀ ਪੱਥਰਾਂ ਨੂੰ ਬਰਫ਼ ਦੀਆਂ ਸਿੱਲਾਂ ਵਾਂਗ ਪਾਸੇ ਹਟਾਇਆ ਹੈ,

ਉਹ ਕਿਸੇ ਗੈਬੀ ਸ਼ਕਤੀ ਕਾਰਨ ਹੀ ਸੰਭਵ ਹੋ ਸਕਦਾ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਨਾਨਕ ਖੁਦ ਕਿਸਾਨ ਸਨ ਅਤੇ ਕਿਸਾਨੀ ਘੋਲ ਨੂੰ ਉਨ੍ਹਾਂ ਦਾ ਅਸੀਰਵਾਰ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਦਿੱਲੀ ਕੂਚ ਤੋਂ ਲੈ ਕੇ ਦਿੱਲੀ ਵਿਖੇ ਠਹਿਰਣ ਦੌਰਾਨ ਹੋ ਰਹੇ ਬਾਕਮਾਲ ਪ੍ਰਬੰਧ ਬਾਬੇ ਨਾਨਕ ਦੀ ਮਿਹਰ ਸਦਕਾ ਹੀ ਸੰਭਵ ਹੋ ਰਹੇ ਹਨ ਅਤੇ ਕਿਸਾਨ ਦਿੱਲੀ ’ਚੋਂ ਚੰਗੀ ਖ਼ਬਰ ਲੈ ਕੇ ਵਾਪਸ ਪਰਤਣਗੇ।


EmoticonEmoticon