ਬੀਤੇ ਦਿਨ ਭਾਰਤ ਬੰਦ ਦੌਰਾਨ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਿਸਾਨਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਬਾਰੇ ਸੋਸ਼ਲ਼ ਮੀਡੀਆ ਉੱਤੇ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਉਣ ਲੱਗੇ। ਇੱਥੋਂ ਤੱਕ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਹਿ ਦਿੱਤਾ ਕਿ ਕੁਝ ਜਥੇਬੰਦੀਆਂ ਨੂੰ ਅਮਿਤ ਸ਼ਾਹ ਨਾਲ ਇਕੱਲੇ ਗੱਲਬਾਤ ਲਈ ਨਹੀਂ ਜਾਣਾ ਚਾਹੀਦਾ ਸੀ। ਇਸ ਤਮਾਮ ਗੱਲਾਂ ਬਾਰੇ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਸ਼ਾਮਲ ਕਿਸਾਨ ਆਗੂ ਦਰਸ਼ਨ ਪਾਲ ਨੇ ਸਪਸ਼ਟੀਕਰਨ ਦੇਣ ਦੇ ਨਾਲ ਅਗਲੀ ਰਣਨੀਤੀ ਦੱਸੀ ਹੈ।ਕਿਸਾਨ ਆਗੂ ਦਰਸ਼ਨ ਪਾਲ ਨੇ ਦੱਸਿਆ ਕਿ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਬਹੁਤ ਵਿਸਥਾਰ ਨਾਲ 32 ਕਿਸਾਨ ਜਥੇਬੰਦੀਆਂ ਵਿੱਚ ਵਿਚਾਰ ਚਰਚਾ ਕੀਤੀ।
ਮੀਟਿੰਗ ਵਿੱਚ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਨ ਲਈ ਸੋਧਾਂ ਦੀ ਮੰਗ ਕੀਤੀ ਪਰ ਕਿਸਾਨ ਜਥੇਬੰਦੀਆਂ ਨੇ ਦੋ ਟੁੱਕ ਜਵਾਬ ਦਿੱਤਾ ਕਿ ਉਹ ਪਹਿਲਾ ਵੀ ਇਹ ਸਾਫ਼ ਕਰ ਚੁੱਕੇ ਹਨ ਤੇ ਉਹ ਇੱਥੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਇੱਥੇ ਆਏ ਹਨ। ਇਸ ਉੱਤੇ ਅਮਿਤ ਸ਼ਾਹ ਨੇ ਕਿਹਾ ਕਿ ਉਹ ਆਪਣੇ ਵੱਲੋਂ ਕਾਨੂੰਨਾਂ ਬਾਰੇ ਆਪਣਾ ਪ੍ਰਸਤਾਵ ਅੱਜ ਭੇਜ ਦੇਣਗੇ। ਇਸ ਤੋਂ ਬਾਅਦ ਇਸ ਮੀਟਿੰਗ ਨੂੰ ਰੱਦ ਕੀਤਾ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੀ ਸੱਤ ਮੈਂਬਰੀ ਕਮੇਟੀ ਵਿੱਚ ਵੀ ਵਿਚਾਰ ਚਰਚਾ ਕੀਤੀ। ਮੀਟਿੰਗ ਵਿੱਚ ਤੈਅ ਹੋਣ ਤੋਂ ਬਾਅਦ ਹੀ 13 ਮੈਂਬਰ ਕਮੇਟੀ ਅਮਿਤ ਸ਼ਾਹ ਨਾਲ ਗੱਲਬਾਤ ਲਈ ਭੇਜਣ ਲਈ ਸਰਬ-ਸਹਿਮਤੀ ਬਣੀ। ਜਿਸ ਵਿੱਚ ਛੇ ਮੈਂਬਰ ਪੰਜਾਬ ਦੀਆਂ ਸਾਂਝੇ ਮੋਰਚੇ ਤੋਂ ਅਤੇ 7 ਮੈਂਬਰ ਸੰਯੁਕਤ ਮੋਰਚੇ ਵਿੱਚੋਂ ਸ਼ਾਮਲ ਹੋਏ।
ਇਸ ਮੀਟਿੰਗ ਦਾ ਸਾਥੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਸੱਦਾ ਪੱਤਰ ਨਹੀਂ ਸੀ ਇਸ ਕਰਕੇ ਉਹ ਨਹੀਂ ਜਾ ਸਕੇ। । ਕਿਸਾਨ ਆਗੂ ਦਰਸ਼ਨ ਪਾਲ ਨੇ ਸਪਸ਼ਟ ਕੀਤਾ ਹੈ ਕਿ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਤੇ ਇੱਕਜੁਟਤਾ ਕਾਇਮ ਹੈ। ਜੇਕਰ ਮੀਡੀਆ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਅਜਿਹੇ ਪ੍ਰਚਾਰ ਵਿੱਚ ਨਾ ਆਇਆ ਜਾਵੇ। ਅੱਜ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਦੇਸ਼ ਦੇ ਸੰਯੁਕਤ ਮੋਰਚੇ ਨਾਲ ਮੀਟਿੰਗ ਕਰਨਗੇ। ਸਰਕਾਰ ਵੱਲੋਂ ਭੇਜੇ ਪ੍ਰਸਤਾਵ ਉੱਚੇ ਵਿਚਾਰ ਚਰਚਾ ਕਰਨ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ।
ਇਸ ਗੱਲ ਦਾ ਉਨ੍ਹਾਂ ਨੂੰ ਮੀਟਿੰਗ ਵਿੱਚ ਜਾਣ ਤੋਂ ਬਾਅਦ ਹੀ ਪਤਾ ਲੱਗਿਆ। ਕਿਸਾਨ ਆਗੂ ਨੇ ਕਿਹਾ ਕਿ ਅਗਲੀ ਮੀਟਿੰਗ ਉਨ੍ਹਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਜੋਕਿ ਕਿਸਾਨਾਂ ਨੇ ਨਹੀਂ ਰੱਖੀ। ਪ੍ਰਸਤਾਵ ਨੂੰ ਦੇਖ ਕੇ ਹੀ ਕਿਸਾਨ ਮੋਰਚਾ ਅਗਲੀ ਮੀਟਿੰਗ ਬਾਰੇ ਆਉਣ ਬਾਰੇ ਸੋਚੇਗਾ। ਸਾਰੀਆਂ ਕਿਸਾਨ ਜਥੇਬੰਦੀਆਂ ਇਸ ਫ਼ੈਸਲੇ ਉੱਤੇ ਇੱਕ ਜੁੱਟ ਹਨ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਤੇ ਬੋਘ ਸਿੰਘ ਮੀਟਿੰਗ ਵਿੱਚ ਆਉਣ ਸਮੇਂ ਪੁਲਿਸ ਨਾਲ ਕੋਈ ਘਟਨਾ ਵਾਪਰੀ ਜਿਸ ਕਾਰਨ ਉਹ ਵਾਪਸ ਮੜਣ ਲੱਗੇ ਪਰ ਮੋਰਚੇ ਨੇ ਉਨ੍ਹਾਂ ਨੂੰ ਵਾਪਸ ਬੁਲਾਇਆ।

EmoticonEmoticon