31 December 2020

ਨਵੇਂ ਸਾਲ ਤੇ ਕੈਪਟਨ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫਾ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਖਰੜ-ਮੋਹਾਲੀ ਕੌਮੀ ਮਾਰਗ 'ਤੇ ਉਸਾਰੇ ਗਏ ਚੰਡੀਗੜ੍ਹ-ਖਰੜ ੲੈਲੀਵੇਟਿਡ ਕਾਰੀਡੋਰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਫਲਾਈਓਵਰ ਦੇ ਬਣਨ ਨਾਲ ਆਵਾਜਾਈ ਨਿਰਵਿਘਨ ਚੱਲੇਗੀ। ਉਨ੍ਹਾਂ ਆਖਿਆ ਕਿ ਪਹਿਲਾਂ ਵਧੇਰੇ ਟ੍ਰੈਫਿਕ ਜਾਮ ਹੀ ਰਹਿੰਦਾ ਸੀ ਅਤੇ ਹੁਣ ਫਲਾਈਓਵਰ ਬਣਨ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਵਾਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਫਲਾਈਓਵਰ ਪੁਲ 'ਤੇ ਤਕਰੀਬਨ ਪੌਣੇ 400 ਕਰੋੜ ਰੁਪਇਆ ਖਰਚ ਆਇਆ ਹੈ ਅਤੇ ਪੁਲ ਦੀ ਲੰਬਾਈ ਲਗਭਗ ਸਾਢੇ 10 ਕਿਲੋਮੀਟਰ ਦੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਸੂਬੇ ਅੰਦਰ ਹੋਰ ਵੱਡੇ ਪ੍ਰਾਜੈਕਟ ਲਗਾਏ ਜਾਣਗੇ। ਇਸ ਮੌਕੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ, ਹਲਕਾ ਖਰੜ ਦੇ ਇੰਚਾਰਜ ਜਗਮੋਹਣ ਸਿੰਘ ਕੰਗ, ਕਮਲਦੀਪ ਸਿੰਘ ਸੈਣੀ ਚੇਅਰਮੈਨ ਪੰਜਾਬ ਖੇਤੀਬਾੜੀ ਵਿਕਾਸ ਬੈਂਕ, ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਐਸ.ਐਸ.ਪੀ. ਸਤਿੰਦਰ ਸਿੰਘ, ਐਸ.ਡੀ.ਐਮ. ਖਰੜ ਹਿਮਾਂਸ਼ੂ ਜੈਨ ਆਈ.ਏ.ਐਸ, ਕਮਲਜੀਤ ਸਿੰਘ ਚਾਵਲਾ ਮੀਤ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸਵਰਨਜੀਤ ਕੌਰ, ਜਨਰਲ ਸਕੱਤਰ ਮਨਜੀਤ ਕੌਰ ਸੋਨੂ, ਯੂਥ ਐਂਡ ਸਪੋਰਟਸ ਸੈਲ ਕਾਂਗਰਸ ਪੰਜਾਬ ਦੇ ਮੀਤ ਚੇਅਰਮੈਨ ਅਮਰੀਕ ਸਿੰਘ ਪੀ, ਐਮ.ਪੀ. ਜਸੜ, ਵਿਧਾਨ ਸਭਾ ਹਲਕਾ ਖਰੜ ਯੂਥ ਪ੍ਰਧਾਨ ਰਾਜਵੀਰ ਸਿੰਘ ਰਾਜੀ ਅਤੇ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ।


EmoticonEmoticon