ਕੋਰੋਨਾ ਵਾਇਰਸ ਦੇ ਖ਼ਤਰੇ ਦਰਮਿਆਨ ਭਾਰਤ 'ਚ ਬਰਡ ਫਲੂ ਨੇ ਵੀ ਖ਼ੌ-ਫ਼ ਪੈਦਾ ਕਰ ਦਿੱਤਾ ਹੈ। ਦੇਸ਼ ਦੇ ਕਈ ਸੂਬਿਆਂ 'ਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਹਿਮਾਚਲ ਤੋਂ ਕੇਰਲ ਅਤੇ ਗੁਜਰਾਤ ਤੋਂ ਮਹਾਰਾਸ਼ਟਰ ਤੱਕ ਕਈ ਸੂਬਿਆਂ ਤੋਂ ਪੰਛੀਆਂ ਦੇ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕੇਰਲ ਅਤੇ ਉੱਤਰ ਪ੍ਰਦੇਸ਼ ਇਹ ਉਹ 7 ਸੂਬੇ ਹਨ, ਜਿੱਥੇ ਬਰਡ ਫਲੂ ਦੀ ਪੁਸ਼ਟੀ ਹੋ ਚੁਕੀ ਹੈ। ਉੱਥੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ, ਛੱਤੀਸਗੜ੍ਹ, ਮਹਾਰਾਸ਼ਟਰ ਸਮੇਤ ਕਈ ਸੂਬਿਆਂ 'ਚ ਪੰਛੀਆਂ ਦੇ ਸੈਂਪਲ ਜਾਂਚ ਲਈ ਲੈਬ ਭੇਜੇ ਗਏ ਹਨ।
ਕੇਂਦਰ ਸਰਕਾਰ ਨੇ ਬੀਮਾਰੀ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਪੂਰੀ ਤਿਆਰੀ 'ਚ ਹੈ। ਹਿਮਾਚਲ ਪ੍ਰਦੇਸ਼ ਦੇ ਪੋਂਗ ਇਲਾਕੇ 'ਚ ਬਰਡ ਫਲੂ ਦੀ ਪੁਸ਼ਟੀ ਤੋਂ ਬਾਅਦ ਸਨਸਨੀ ਫੈਲ ਗਈ। ਇੱਥੇ ਹਰ ਸਾਲ ਪ੍ਰਵਾਸੀ ਪੰਛੀ ਆਉਂਦੇ ਹਨ। ਬਰਡ ਫਲੂ ਦੀ ਪੁਸ਼ਟੀ ਤੋਂ ਬਾਅਦ ਇੱਥੇ 3500 ਪ੍ਰਵਾਸੀ ਪੰਛੀਆਂ ਨੂੰ ਮਾਰ ਦਿੱਤਾ ਗਿਆ ਹੈ। ਸਰਕਾਰ ਚੌਕਸ ਹੈ ਅਤੇ ਸੂਬੇ 'ਚ ਅਲਰਟ ਜਾਰੀ ਹੈ। ਇਨ੍ਹਾਂ ਤੋਂ ਇਲਾਵਾ ਕਾਂਗੜਾ 'ਚ ਵੀ ਬਰਡ ਫਲੂ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਰਾਜਸਥਾਨ 'ਚ ਹੁਣ ਤੱਕ 2512 ਪੰਛੀਆਂ ਦੀ ਮੌਤ ਹੋ ਚੁਕੀ ਹੈ।
ਉੱਥੇ ਹੀ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ 'ਚ 5 ਕੁਕਕੁਟ ਪਾਲਣ ਕੇਂਦਰਾਂ 'ਚ 1.60 ਲੱਖ ਤੋਂ ਵੱਧ ਪੰਛੀਆਂ ਨੂੰ ਮਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਿਉਂਕਿ ਪੰਚਕੂਲਾ ਦੇ ਖੇੜੀ ਅਤੇ ਗਨੌਲੀ ਪਿੰਡਾਂ 'ਚ ਕੁਝ ਪੰਛੀਆਂ ਦੇ ਨਮੂਨਿਆਂ 'ਚ ਏਵੀਅਨ ਫਲੂ ਦਾ ਐੱਚ5ਐੱਨ8 ਵਾਇਰਸ ਪਾਇਆ ਗਿਆ। ਕਾਨਪੁਰ ਚਿੜੀਆਘਰ ਨੂੰ ਬਰਡ ਫਲੂ ਵਾਇਰਸ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ। ਚਾਰ ਪੰਛੀਆਂ ਦੀ ਮੌਤ ਦੀ ਜਾਂਚ ਰਿਪੋਰਟ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਪੰਛੀਆਂ 'ਚ ਬਰਡ ਫਲੂ ਦੀ ਪੁਸ਼ਟੀ ਹੁੰਦੇ ਹੀ ਹੋਰ ਪੰਛੀਆਂ ਨੂੰ ਚਿੜੀਆਘਰ ਪ੍ਰਸ਼ਾਸਨ ਨੇ ਮਾਰਨ ਦਾ ਆਦੇਸ਼ ਦਿੱਤਾ ਹੈ।
EmoticonEmoticon