9 January 2021

ਹੁਣੇ ਹੁਣੇ ਇਸ ਜਗ੍ਹਾ ਲਾਪਤਾ ਹੋਇਆ ਯਾਤਰੀ ਜਹਾਜ

Tags

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤਰੁੰਤ ਬਾਅਦ ਇਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ। ਇਸ ਜਹਾਜ਼ ਵਿਚ 50 ਤੋਂ ਜ਼ਿਆਦਾ ਲੋਕ ਸਵਾਰ ਹਨ। ਇਹ ਸ਼੍ਰੀਵਿਜਯਾ ਏਅਰ ਦਾ ਬੋਇੰਗ 737-500 ਜਹਾਜ਼ ਹੈ। 'ਸ਼੍ਰੀਵਿਜਯਾ ਏਅਰ' ਦੇ ਜਹਾਜ਼ ਦਾ ਸ਼ਨੀਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ। ਉਡਾਣ ਵਿਚ 59 ਯਾਤਰੀ ਸਵਾਰ ਹਨ, ਜਿਨ੍ਹਾਂ ਵਿਚ ਪੰਜ ਬੱਚੇ ਸ਼ਾਮਲ ਹਨ। ਰਿਪੋਰਟਾਂ ਮੁਤਾਬਕ, ਇਸ ਵਿਚ ਦੋ ਪਾਇਲਟ ਅਤੇ ਚਾਰ ਚਾਲਕ ਦਲ ਦੇ ਮੈਂਬਰ ਹਨ। ਓਧਰ ਇੰਡੋਨੇਸ਼ੀਆ ਸਰਕਾਰ ਨੇ ਬਚਾਅ ਅਤੇ ਰਾਹਤ ਟੀਮਾਂ ਨੂੰ ਇਸ ਦੀ ਖੋਜ ਵਿਚ ਲਾ ਦਿੱਤਾ ਹੈ।

ਗੌਰਤਲਬ ਹੈ ਕਿ ਅਕਤੂਬਰ 2018 ਵਿਚ ਲਾਈਨ ਏਅਰ ਦਾ ਬੋਇੰਗ 737 ਮੈਕਸ ਜਕਾਰਤਾ ਤੋਂ ਉਡਾਣ ਭਰਨ ਦੇ 12 ਮਿੰਟ ਮਗਰੋਂ ਲਾਪਤਾ ਹੋ ਗਿਆ ਸੀ। ਇਸ ਵਿਚ 189 ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਫਲਾਈਟ ਰਡਾਰ-24 ਮੁਤਾਬਕ, 'ਸ਼੍ਰੀਵਿਜਯਾ ਏਅਰ' ਦੀ ਫਲਾਈਟ SJ182 ਜਕਾਰਤਾ ਤੋਂ ਉਡਾਣ ਭਰਨ ਦੇ ਚਾਰ ਮਿੰਟ ਪਿੱਛੋਂ ਇਕ ਮਿੰਟ ਵਿਚ 10,000 ਫੁੱਟ ਤੋਂ ਵੱਧ ਦੀ ਉਚਾਈ ਤੋਂ ਡਿੱਗਦੀ ਹੋਈ ਟ੍ਰੈਕ ਹੋਈ ਹੈ। ਇਸ ਮਗਰੋਂ ਕਿਸੇ ਘਟਨਾ ਹੋਣ ਦਾ ਖਦਸ਼ਾ ਵੱਧ ਗਿਆ ਹੈ। ਜੇਕਰ ਇੰਨੀ ਤੇਜ਼ੀ ਨਾਲ ਕੋਈ ਜਹਾਜ਼ ਹੇਠਾਂ ਆਉਂਦਾ ਹੈ ਤਾਂ ਉਸ ਦੇ ਦੁਰਘਟਨਾਗ੍ਰਸਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।


EmoticonEmoticon