16 January 2021

ਰਾਤ ਨੂੰ ਫੈਲੀ ਗਲਤ ਅਫਵਾਹ, ਰਾਜੇਵਾਲ ਗੁੱਸੇ ਵਿੱਚ ਗਰਮ. ਦਿੱਤਾ ਜਵਾਬ

Tags

ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਦੇ ਗਣਤੰਤਰ ਦਿਵਸ (26 ਜਨਵਰੀ) ਮੌਕੇ ਹੋਣ ਦਿੱਲੀ ਵਿਚ ਕਿਸਾਨ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਬੈਠਕ ਕਰਕੇ ਸ਼ਨੀਵਾਰ ਨੂੰ ਕਿਸਾਨ ਟਰੈਕਟਰ ਮਾਰਚ ਦੇ ਰੂਟ ਅਤੇ ਸਰੂਪ ਦੀ ਰੂਪ ਰੇਖਾ ਤਿਆਰ ਕਰ ਰਹੀਆਂ ਹਨ। ਕਿਸਾਨਾਂ ਵੱਲੋਂ ਸਿਰਫ਼ ਪਰੇਡ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੇ ਸਰੂਪ ਅਤੇ ਰੂਟ ਬਾਰੇ ਕੁਝ ਸਾਫ਼ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨਾਲ 15 ਜਨਵਰੀ ਨਾਲ ਹੋਣ ਵਾਲੀ ਬੈਠਕ ਤੋਂ ਬਾਅਦ ਹੀ ਇਸ ਬਾਰੇ ਕੋਈ ਸਪਸ਼ਟ ਐਲਾਨ ਕੀਤਾ ਜਾਵੇਗਾ।

ਸੋਸ਼ਲ ਮੀਡੀਆ ਉੱਤੇ ਕਿਸਾਨਾਂ ਵੱਲ਼ੋਂ ਇਸ ਪਰੇਡ ਵਿੱਚ ਸ਼ਾਮਲ ਹੋਣ ਲਈ ਟਰੈਕਟਰਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮੋਡੀਫਾਈ ਕਰਵਾਏ ਜਾਣ ਬਾਰੇ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ। ਵੀਡੀਓ ਵਿੱਚ ਕਿਸਾਨ ਦਾਅਵੇ ਕਰਦੇ ਦੇਖੇ ਜਾ ਸਕਦੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਪਹੁੰਚਣਗੇ ਅਤੇ ਉਨ੍ਹਾਂ ਦੇ ਟਰੈਕਟਰ ਕਿਸੇ ਵੀ ਤਰ੍ਹਾਂ ਰੁਕਣਗੇ ਨਹੀਂ ਅਤੇ ਪਰੇਡ ਹੋ ਕੇ ਰਹੇਗੀ।ਅਜਿਹੀ ਸਥਿਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿੱਥੇ ਪਰੇਡ ਅਤੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਬਾਰੇ ਕਿਹਾ ਜਾ ਰਿਹਾ ਹੈ।

ਉੱਥੇ ਵੱਖ-ਵੱਖ ਬਿਆਨ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨਾਲ ਸ਼ਸ਼ੋਪੰਜ ਹੋਰ ਵਧਦੀ ਨਜ਼ਰ ਆਉਂਦੀ ਹੈ। 48ਵੇਂ ਦਿਨ ਸਿੰਘੂ ਬਾਰਡਰ ਦੀ ਸਟੇਜ ਤੋਂ ਬੋਲਦਿਆਂ ਰਾਜੇਵਾਲ ਨੇ ਟਰੈਕਟਰਾਂ ਬਾਰੇ ਕਿਹਾ,"26 ਜਨਵਰੀ ਦਾ ਪ੍ਰੋਗਰਾਮ ਕੋਈ ਆਖ਼ਰੀ ਪ੍ਰੋਗਾਰਾਮ ਨਹੀਂ ਕਿਉਂਕਿ 26 ਜਨਵਰੀ ਇੱਕ ਅਹਿਮ ਦਿਨ ਹੈ ਹਿੰਦੁਸਤਾਨ ਦੇ ਇਤਿਹਾਸ ਦਾ ਅਸੀਂ ਉਸ ਤਰੀਕ ਤੱਕ ਦੇ ਪ੍ਰੋਗਰਾਮ ਤੈਅ ਕੀਤੇ। ਕਿ ਸਰਕਾਰ ਨੂੰ ਪਤਾ ਹੋਏ ਅਸੀਂ ਦ-ਬਾ-ਅ ਖੜ੍ਹਾ ਕਰਾਂਗੇ ਸਰਕਾਰ ਦੇ ਉੱਤੇ ਕਿ ਤੁਸੀਂ ਛੇਤੀ ਮੰਨ ਜਾਓ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇੱਥੋਂ ਭੱਜਣ ਵਾਲੇ ਹਾਂ।"


EmoticonEmoticon