25 February 2021

ਹੁਣ ਤਾਂ ਹੱਦ ਹੋ ਗਈ! ਗੈਸ ਸਿਲੰਡਰਾਂ ਦੀ ਕੀਮਤ ‘ਚ ਫੇਰ ਹੋਇਆ ਭਾਰੀ ਵਾਧਾ

Tags

ਪੈਟਰੋਲ ਦੀ ਕੀਮਤ 100 ਰੁਪਏ ਤੱਕ ਪੁੱਜਣ ਤੋਂ ਬਾਅਦ ਐਲਪੀਜੀ ਸਿਲੰਡਰ (LPG Cylinder) ਦੀ ਕੀਮਤ ਵੀ ਆਕਾਸ਼ ਨੂੰ ਛੋਹਣ ਲੱਗੀ ਹੈ। ਵੀਰਵਾਰ ਨੂੰ ਇੱਕ ਵਾਰ ਫਿਰ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ 14.2 ਕਿਲੋਗ੍ਰਾਮ ਦੀ ਬਿਨਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ। ਇੱਕ ਦਸੰਬਰ ਤੋਂ ਪਹਿਲਾਂ LPG ਸਿਲੰਡਰ ਦੀ ਕੀਮਤ 594 ਰੁਪਏ ਪਰ 1 ਦਸੰਬਰ, 2020 ਨੂੰ ਇਹ 50 ਰੁਪਏ ਵਧਾ ਦਿੱਤੀ ਗਈ ਸੀ।

16 ਫ਼ਰਵਰੀ ਨੂੰ ਵੀ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਸਿਰਫ਼ 21 ਦਿਨਾਂ ਅੰਦਰ 100 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦਸੰਬਰ ਤੋਂ ਲੈ ਕੇ ਹੁਣ ਤੱਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 225 ਰੁਪਏ ਦਾ ਤਿੱਖਾ ਵਾਧਾ ਹੋ ਚੁੱਕਾ ਹੈ।


EmoticonEmoticon