ਕਿਸਾਨ ਅੰਦੋਲਨ ਵਿੱਚ ਵੱਡੀਆਂ ਤਬਦੀਲੀਆਂ ਦੀ ਤਿਆਰੀ ਹੋ ਰਹੀ ਹੈ। ਫ਼ਰਵਰੀ ਦੇ ਆਖ਼ਰੀ ਦਿਨ ਕਈ ਅਹਿਮ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਕਿਸਾਨਾਂ ਵੱਲੋਂ ਇਸ ਵਾਰ ਜਿਹੜਾ ਚੱਕਰਵਿਊ ਤਿਆਰ ਹੋ ਰਿਹਾ ਹੈ, ਉਹ ਸਰਕਾਰ ਦੀ ਨੀਂਦ ਉਡਾ ਸਕਦਾ ਹੈ। ਕਿਸਾਨ ਆਰਪਾਰ ਦੀ ਲ-ੜਾ-ਈ ਦੀ ਤਿਆਰੀ ਕਰ ਰਹੇ ਹਨ ਜਿਸ ਸਾਹਮਣੇ ਸਰਕਾਰ ਦੇ ਜ਼ੋਰ ਚੱਲ਼ਣਾ ਔਖਾ ਹੋ ਸਕਦਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਆਪਣੇ ਚੱਕਰਵਿਊ ਰਾਹੀਂ ਕਿਸਾਨ ਸੰਗਠਨ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਉੱਤੇ ਚੁਪਾਸਿਓਂ ਦਬਾਅ ਪਾ ਸਕਦੇ ਹਨ।
ਸੰਸਦ ਘੇਰਨ, ਟ੍ਰੈਕਟਰ ਮਾਰਚ ਤੇ ਪੈਦਲ ਯਾਤਰਾਵਾਂ ਜਿਹੇ ਕਈ ਤੀਰ ਕਿਸਾਨਾਂ ਦੇ ਤਰਕਸ਼ ਵਿੱਚ ਰਹਿਣਗੇ। ਦਰਅਸਲ ਕਿਸਾਨ ਦਿੱਲੀ ਵਿੱਚ 40 ਲੱਖ ਟਰੈਕਟਰ ਲੈ ਕੇ ਦਾਖਲ ਹੋਣ ਦੀ ਤਿਆਰੀ ਕਰ ਰਹੇ ਹਨ। ਇਹ ਵੀ ਚਰਚਾ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਟਰੈਕਟਰਾਂ ਦੀ ਬਜਾਏ ਸੰਸਦ ਵੱਲ ਪੈਦਲ ਮਾਰਚ ਕਰਨ ਦੇ ਹੱਕ ਵਿੱਚ ਹਨ। ਇਹ ਵੀ ਚਰਚਾ ਹੈ ਕਿ ਟਰੈਕਟਰਾਂ ਦੇ ਨਾਲ ਪੈਦਲ ਮਾਰਚ ਵੀ ਹੋ ਸਕਦਾ ਹੈ। ਉਸ ਲਈ ਮਾਰਚ ਮਹੀਨੇ ਦੀ 23 ਤਰੀਕ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
EmoticonEmoticon