ਦਿੱਲੀ 'ਚ ਉੱਪ ਰਾਜਪਾਲ ਦੀਆਂ ਸ਼ਕਤੀਆਂ ਵਧਾਉਣ ਨੂੰ ਲੈ ਕੇ ਹਾਲ ਹੀ 'ਚ ਪਾਸ ਕੀਤੇ ਗਏ ਕੇਂਦਰੀ ਕੈਬਨਿਟ ਦੇ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਨਾਰਾਜ਼ਗੀ ਜਤਾਈ ਹੈ। ਇਸ ਬਿੱਲ ਨੇ ਫਿਰ ਤੋਂ ਕੇਂਦਰ ਬਨਾਮ ਸੂਬੇ ਦੀ ਜੰਗ ਨੂੰ ਛੇੜ ਦਿੱਤਾ ਹੈ। ਵੀਰਵਾਰ ਨੂੰ ਇਸ ਮਾਮਲੇ 'ਤੇ ਬੋਲਦੇ ਹੋਏ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋ-ਸ਼ ਲਗਾਇਆ ਕਿ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਰਾਜਧਾਨੀ 'ਚ ਸ਼ਾਸਨ ਕਰਨਾ ਚਾਹੁੰਦੀ ਹੈ। ਸਿਸੋਦੀਆ ਨੇ ਅੱਗੇ ਕਿਹਾ,''ਕੇਂਦਰ ਸਰਕਾਰ ਨੇ ਗੁਪਤ ਤਰੀਕੇ ਨਾਲ ਦਿੱਲੀ ਸਰਕਾਰ ਦੇ ਅਧਿਕਾਰ ਖੋ-ਹ ਕੇ ਐੱਲ.ਜੀ. ਨੂੰ ਦੇ ਦਿੱਤੇ ਹਨ।
ਇਹ ਲੋਕਤੰਤਰ ਵਿਰੁੱਧ ਹੈ, ਸੰਵਿਧਾਨ ਵਿਰੁੱਧ ਹੈ। ਕੇਂਦਰ ਸਰਕਾਰ ਨੇ ਸੰਵਿਧਾਨ ਅਤੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਦੇ ਉਲਟ ਜਾਂਦੇ ਹੋਏ ਫ਼ੈਸਲਾ ਲਿਆ ਹੈ ਕਿ ਦਿੱਲੀ ਦੇ ਲੋਕਾਂ ਵਲੋਂ ਚੁਣੀ ਗਈ ਸਰਕਾਰ ਦੇ ਬਾਵਜੂਦ ਐੱਲ.ਜੀ. ਕੋਲ ਫ਼ੈਸਲਾ ਲੈਣ ਦਾ ਅਧਿਕਾਰ ਹੋਵੇਗਾ। ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਸੰਵਿਧਾਨ ਵਿ-ਰੁੱ-ਧ ਜਾ ਕੇ ਦਿੱਲੀ ਦੀ ਜਨਤਾ 'ਤੇ ਸ਼ਾਸਨ ਕਰਨਾ ਚਾਹੁੰਦੀ ਹੈ।''
EmoticonEmoticon