1 May 2020

ਬਚਿਆ ਸੀ ਪੰਜਾਬ ਦਾ ਇਹ ਆਖਰੀ ਜ਼ਿਲ੍ਹਾ, ਪਰ ਅੱਜ ਕੋਰੋਨਾ ਨੇ ਪਾ ਲਏ ਪੈਰ

Tags

ਲੰਬੇ ਸਮੇਂ ਤੋਂ ਗ੍ਰੀਨ ਜ਼ੋਨ ਵਿੱਚ ਚੱਲ ਰਹੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਵਿੱਚੋਂ ਤਿੰਨ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਨਾਲ ਜ਼ਿਲ੍ਹੇ ਅੰਦਰ ਹੱਲਚੱਲ ਮਚ ਗਈ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਸਿਵਲ ਸਰਜਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਵਿੱਚੋਂ ਜਲਾਲਾਬਾਦ ਇਕਾਂਤਵਾਸ ਵਿੱਚ ਰੱਖੇ ਤਿੰਨ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਈ ਹੈ ।ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਕਰੋਨਾ ਰਿਪੋਰਟ ਪੋਸਟ ਆਉਣ ਨਾਲ ਜ਼ਿਲ੍ਹੇ ਭਰ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ।

ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਸ਼ਹਿਰ ਅੰਦਰ ਇਹ ਪਹਿਲੇ ਤਿੰਨ ਮਾਮਲੇ ਕਰੋਨਾ ਪਾਸਟਿਵ ਆਏ ਹਨ। ਪੰਜਾਬ 'ਚ ਕੋਰੋਨਾ ਦਾ ਫੈਲਾਅ ਤੇਜ਼ੀ ਨਾਲ ਹੋ ਰਿਹਾ ਹੈ। ਸ਼ੁੱਕਰਵਾਰ ਸਵੇਰੇ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 11 ਫਿਰੋਜ਼ਪੁਰ ਦੇ, 3 ਮੋਹਾਲੀ ਤੇ 3 ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਹਨ। ਤੁਹਾਨੂੰ ਦੱਸ ਦੇਈਏ ਫਾਜ਼ਿਲਕਾ ਜ਼ਿਲ੍ਹੇ 'ਚ ਹੁਣ ਤਕ ਕੋਰੋਨਾ ਦਾ ਇਕ ਵੀ ਮਾਮਲਾ ਨਹੀਂ ਸੀ ਤੇ ਅੱਜ ਜਲਾਲਾਬਾਦ ਤੋਂ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ 'ਚ ਕੁੱਲ ਮਾਮਲੇ 566 ਹੋ ਗਏ ਹਨ। ਪੰਜਾਬ 'ਚ ਹੁਣ ਤਕ 20 ਮੌਤਾਂ ਹੋ ਚੁੱਕੀਆਂ ਹਨ।

ਮੁਹਾਲੀ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੀੜਤਾਂ ਦੀ ਗਿਣਤੀ ਜ਼ਿਲ੍ਹੇ 'ਚ 89 ਹੋ ਗਈ ਹੈ।ਫਿਰੋਜ਼ਪੁਰ 'ਚ 11 ਨਵੇਂ ਕੇਸ ਸਾਹਮਣੇ ਆਏ ਹਨ। ਇਹ ਸਾਰੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਪਰਤੇ ਸ਼ਰਧਾਲੂ ਹੀ ਹਨ। ਬੀਤੇ ਦਿਨੀਂ ਕੁੱਲ 234 ਸ਼ਰਧਾਲੂਆਂ ਦੇ ਸੈਂਪਲ ਲਏ ਗਏ ਸਨ ਤੇ ਬਾਕੀ ਰਿਪੋਰਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਤੋਖਜਨਕ ਪਹਿਲੂ ਇਹ ਕਿ ਇਹ ਸਾਰੇ ਪਹਿਲੋਂ ਹੀ ਕੁਆਰੰਟਾਈਨ ਕੇਂਦਰ 'ਚ ਹਨ। ਹੁਣ ਫਿਰੋਜ਼ਪੁਰ ਜ਼ਿਲ੍ਹੇ 'ਚ ਕੁੱਲ 13 ਮਾਮਲੇ ਹੋ ਗਏ ਹਨ।


EmoticonEmoticon